ਸਭ-ਆਚ-ਰਕ ਦ-ਰ-ਸ਼ਟ-ਕ-ਣ

ਕੈਰੰਜ਼ਾ ਵਿਖੇ  ਨਾ ਸਿਰਫ ਨਿਜੀ ਸੱਟ ਵਕੀਲ ਅਤੇ ਸਟਾਫ  ਭਾਸ਼ਾ ਰੁਕਾਵਟਾਂ ਖਤਮ ਕਰਨ ਵਿਚ ਮਦਦ ਕਰਦੇ ਹਨ , ਅਸੀਂ ਵੀ ਕਿਸੇ ਸਭਿਆਚਾਰਕ ਮੁੱਦਿਆਂ ਵਿਚ ਵੀ ਮਦਦ ਕਰ ਸਕਦੇ ਹਾਂ ਜੋ ਪੈਦਾ ਹੋ ਸਕਦੇ ਹਨ, ਜਿੰਨ੍ਹਾਂ ਵਿਚ ਸ਼ਾਮਲ ਹਨ:

  • ਰਵਾਇਤੀ ਬਨਾਮ ਆਧੁਨਿਕ ਦਵਾਈ ਅਤੇ ਦਵਾਈਆਂ ਬਾਰੇ ਮਤਭੇਦ
  • ਆਪਣੇ ਪਿਆਰਿਆਂ ਨੂੰ ਮੈਡੀਕਲ ਮੁੱਦਿਆਂ ਬਾਰੇ ਸੂਚਿਤ ਕਰਨਾ ਅਤੇ ਪੁਨਰਵਾਸ ਟੀਮਾਂ ਅਤੇ ਪਰਿਵਾਰ ਦੇ ਫੈਸਲਾ ਕਰਨ ਵਾਲੇ ਮੁੱਖ ਵਿਅਕਤੀਆਂ ਵਿਚਕਾਰ ਚਰਚਾਵਾਂ ਆਸਾਨ ਬਣਾਉਣਾ
  • ਸਰੀਰਕ ਭਾਸ਼ਾ ਅਤੇ ਇਹ ਸਮਝਾਉਣਾ ਕਿ ਇਸ ਦੀ ਵਿਆਖਿਆ ਤੁਹਾਡੀ ਦੇਖਭਾਲ ਉੱਤੇ ਕਿਵੇਂ ਅਸਰ ਕਰ ਸਕਦੀ ਹੈ
  • ਦੇਖਭਾਲ, ਇਲਾਜ ਅਤੇ ਸਿਹਤਯਾਬੀ ਉੱਤੇ ਧਰਮ ਦਾ ਅਸਰ
  • ਸ਼ਰਮ, ਡੀਪ੍ਰੈਸ਼ਨ ਅਤੇ ਵੱਖਰੇਵੇਂ ਦੇ ਆਲੇ-ਦੁਆਲੇ ਸਭਿਆਚਾਰਕ ਕਲੰਕ
  • ਪੋਸ਼ਣ, ਖ਼ੁਰਾਕ ਅਤੇ ਹਰਬਲ ਦਵਾ-ਦਾਰੂ ਦੀ ਮਹੱਤਤਾ
  • ਦਿਮਾਗ ਦੀਆਂ ਸੱਟਾਂ ਕਿਵੇਂ ਪਰਿਵਾਰ, ਸਮਾਜਕ ਰੁਤਬੇ ਅਤੇ ਭਵਿੱਖੀ ਸੰਭਾਵਨਾਵਾਂ ਨੂੰ ਪ੍ਰਭਾਵਿਤ ਕਰਦੀਆਂ ਹਨ
  • ਇਕ ਪਰਿਵਾਰ ਦੇ ਵਿਸ਼ਵਾਸਾਂ ਅਤੇ ਕੈਨੇਡੀਅਨ ਹੇਲਥਕੇਅਰ ਸਿਸਟਮ ਵਿਚਕਾਰ ਵਿੱਥ ਭਰਣਾ

ਇਕ ਕੇਸ ਵਿਚ ਸਭਿਆਚਾਰਕ ਮੁੱਦਿਆਂ ਦੀਆਂ ਅਸਲੀ ਮਿਸਾਲਾਂ

ਕੈਰੰਜ਼ਾ ਵਿਖੇ, ਅਸੀਂ ਸਮਝਦੇ ਹਾਂ ਕਿ ਜਦੋਂ ਅੰਗਰੇਜ਼ੀ ਤੁਹਾਡੀ ਪਹਿਲੀ ਭਾਸ਼ਾ ਨਹੀਂ ਹੁੰਦੀ ਤਾਂ ਇਹ ਤੁਹਾਡੇ ਲਈ ਕਿੰਨਾਂ ਮੁਸ਼ਕਲ ਹੋ ਸਕਦਾ ਹੈ। ਸਭਿਆਚਾਰਕ ਫ਼ਰਕ ਅਕਸਰ ਤੁਹਾਡੇ ਕੇਸ ਨੂੰ ਪ੍ਰਭਾਵਿਤ ਕਰ ਸਕਦੇ ਹਨ। ਸਹੀ ਨੁਮਾਇੰਦਗੀ ਨਾਲ ਬਹੁਤ ਵੱਡਾ ਫ਼ਰਕ ਪੈ ਸਕਦਾ ਹੈ।

ਪਦ-ਅਧਿਕਾਰੀਆਂ ਦੀ ਰਾਏ

ਸਾਡੇ ਕਲਾਇੰਟਾਂ ਵਿਚੋਂ ਇਕ ਉਸ ਦੇਸ਼ ਵਿਚ ਪੈਦਾ ਹੋਇਆ ਜਿੱਥੇ ਪੁਲਿਸ ਵੱਢੀਖੋਰ ਅਤੇ ਹਿੰਸਕ ਸੀ। ਉਸਨੇ ਆਪਣੀ ਜ਼ਿੰਦਗੀ ਵਿਚ ਸ਼ੁਰੂ ਤੋਂ ਹੀ ਡਰ ਵਿਚ ਜੀਉਣਾ ਅਤੇ ਬਿਨਾਂ ਸੁਆਲ ਕੀਤੇ ਪੁਲਿਸ ਦੀ ਗੱਲ ਮੰਨਣੀ ਸਿੱਖ ਲਿੱਤੀ।

ਕੈਨੇਡਾ ਵਿਚ, ਉਸ ਦੀ ਕਾਰ ਦੁਰਘਟਨਾ ਹੋ ਗਈ ਸੀ। ਉਸਨੂੰ ਗ਼ਲਤ ਮੋਡ਼ ਕੱਟਣ ਲਈ ਉਸੇ ਸਮੇਂ ਇਕ ਟ੍ਰੈਫਿਕ ਟਿਕਟ ਜਾਰੀ ਕੀਤੀ ਗਈ ਸੀ, ਭਾਵੇਂ ਕਿ ਦੂਜੇ ਵਾਹਣ ਨੇ ਲਾਲ ਬੱਤੀ ਪਾਰ ਕੀਤੀ ਸੀ। ਅਫ਼ਸਰ ਨੇ ਉਸਨੂੰ ਟਿਕਟ ਦਾ ਭੁਗਤਾਨ ਕਰਨ ਲਈ ਕਿਹਾ, ਅਤੇ ਕਲਾਇੰਟ ਨੇ ਉਸ ਦੀ ਗੱਲ ਮੰਨੀ ਭਾਵੇ ਉਸਨੂੰ ਇਹ ਭਰੋਸਾ ਨਹੀਂ ਸੀ ਕਿ ਦੁਰਘਟਨਾ ਉਸਦੀ ਗ਼ਲਤੀ ਤੋਂ ਹੋਈ।

ਸਿੱਟੇ ਵਜੋਂ ਨੁਕਸਾਨਾਂ ਲਈ ਕੀਤੀ ਗਈ ਕਾਰਵਾਈ ਵਿਚ, ਬੀਮਾ ਵਕੀਲ ਨੇ ਬਹਿਸ ਕੀਤੀ ਕਿ ਸਾਡੇ ਕਲਾਇੰਟ ਰਾਹੀਂ ਟਿਕਟ ਦਾ ਭੁਗਤਾਨ ਕਰਨ ਦਾ ਮਤਲਬ ਇਹ ਹੈ ਕਿ ਸਾਡੇ ਕਲਾਇੰਟ ਨੇ ਗ਼ਲਤ ਮੋਡ਼ ਕੱਟਣ ਅਤੇ ਦੁਰਘਟਨਾ ਕਰਨ ਲਈ ਜ਼ਿੰਮੇਵਾਰੀ ਸਵੀਕਾਰ ਕੀਤੀ। ਕਿਉਂਕਿ ਸਾਨੂੰ ਕਲਾਇੰਟ ਦੇ ਆਪਣੇ ਦੇਸ਼ ਵਿਚ ਪੁਲਿਸ ਨਾਲ ਹੋਏ ਪਿਛਲੇ ਤਜਰਬੇ ਬਾਰੇ ਪਤਾ ਸੀ, ਅਸੀਂ ਪੁਲਿਸ ਨੂੰ ਉਸ ਦਾ ਲਿਹਾਜ਼ ਵਿਖਾਉਣ ਦੇ ਕਾਬਲ ਸੀ ਅਤੇ ਇਸ ਆਧਾਰ ਤੇ ਦਾਅਵੇ ਦਾ ਨਿਪਟਾਰਾ ਕਰਨ ਯੋਗ ਸੀ ਕਿ ਦੂਜਾ ਡਰਾਈਵਰ 100% ਦੋਸ਼ੀ ਸੀ।