ਸਪਾਇਨਲ ਕੋਰਡ ਇੰਜਰੀਜ਼

ਤੁਰੰਤ ਸਾਰ

  ਇਕ ਸਪਾਇਨਲ ਕੋਰਡ ਇੰਜਰੀ (SCI) ਰੀਡ਼ ਦੀ ਹੱਡੀ ਦਾ ਨੁਕਸਾਨ ਹੁੰਦੀ ਹੈ ਜਿਸ ਦੇ ਸਿੱਟੇ ਵਜੋਂ ਸੱਟ ਦੇ ਪੱਧਰ ਹੇਠਾਂ ਸਰੀਰ ਵਿਚ ਕਾਰਜ ਕਰਨ ਜਾਂ ਮਹਿਸੂਸ ਕਰਨ ਦਾ ਪੂਰਾ ਜਾਂ ਅੰਸ਼ਕ ਨੁਕਸਾਨ ਹੁੰਦਾ ਹੈ (ਮਿਸਾਲ ਵਜੋਂ ਰੀਡ਼ ਦੀ ਹੱਡੀ ਦਾ ਲਕਵਾ ਸਮੇਤ ਕਵਾਡਰੀਪਲੇਗਿਆ ਅਤੇ ਪੈਰਾਪਲੇਗਿਆ ਦੇ)।

  ਰੀਡ਼ ਦੀ ਹੱਡੀ ਦੀ ਸੱਟ ਤੋਂ ਬਾਦ ਬਚਣ ਵਾਲਿਆਂ ਨੂੰ ਅਕਸਰ ਆਪਣੀ ਬਚੀ ਹੋਈ ਜ਼ਿੰਦਗੀ ਲਈ ਬਹੁਤ ਜ਼ਿਆਦਾ ਦੇਖਭਾਲ, ਘਰ ਅਤੇ ਵਾਹਣ ਵਿਚ ਤਬਦੀਲੀਆਂ, ਆਮਦਨੀ ਦੀ ਮਦਦ, ਅਤੇ ਵਿਸ਼ੇਸ਼ ਵਿਵਸਾਇਕ ਮਦਦ ਦੀ ਲੋਡ਼ ਹੁੰਦੀ ਹੈ। ਇਕ ਸਪਾਇਨਲ ਕੋਰਡ ਇੰਜਰੀ ਫਰਮ ਹੋਣ ਵਜੋਂ, ਅਸੀਂ ਤੁਹਾਡੀ ਜ਼ਿੰਦਗੀ ਦੇ ਇੰਨ੍ਹਾਂ ਸਾਰੇ ਪਹਿਲੂਆਂ ਵਿਚ ਤਬਦੀਲੀਆਂ ਦਾ ਮੁਆਵਜ਼ਾ ਭਰਣ ਲਈ ਕੰਮ ਕਰਦੇ ਹਾਂ।

ਸਪਾਇਨਲ ਕੋਰਡ ਇੰਜਰੀਜ਼

ਸਭਿਆਚਾਰਕ ਦ੍ਰਿਸ਼ਟੀਕੋਣ

ਕੈਰੰਜ਼ਾ ਵਿਖੇ ਨਾ ਸਿਰਫ ਨਿਜੀ ਸੱਟ ਵਕੀਲ ਅਤੇ ਸਟਾਫ ਭਾਸ਼ਾ ਰੁਕਾਵਟਾਂ ਖਤਮ ਕਰਨ ਵਿਚ ਮਦਦ ਕਰਦੇ ਹਨ , ਅਸੀਂ ਵੀ ਕਿਸੇ ਸਭਿਆਚਾਰਕ ਮੁੱਦਿਆਂ ਵਿਚ ਵੀ ਮਦਦ ਕਰ ਸਕਦੇ ਹਾਂ ਜੋ ਪੈਦਾ ਹੋ ਸਕਦੇ ਹਨ, ਜਿੰਨ੍ਹਾਂ ਵਿਚ ਸ਼ਾਮਲ ਹਨ:

  • ਰਵਾਇਤੀ ਬਨਾਮ ਆਧੁਨਿਕ ਦਵਾਈ ਅਤੇ ਦਵਾਈਆਂ ਬਾਰੇ ਮਤਭੇਦ
  • ਆਪਣੇ ਪਿਆਰਿਆਂ ਨੂੰ ਮੈਡੀਕਲ ਮੁੱਦਿਆਂ ਬਾਰੇ ਸੂਚਿਤ ਕਰਨਾ ਅਤੇ ਪੁਨਰਵਾਸ ਟੀਮਾਂ ਅਤੇ ਪਰਿਵਾਰ ਦੇ ਫੈਸਲਾ ਕਰਨ ਵਾਲੇ ਮੁੱਖ ਵਿਅਕਤੀਆਂ ਵਿਚਕਾਰ ਚਰਚਾਵਾਂ ਆਸਾਨ ਬਣਾਉਣਾ
  • ਸਰੀਰਕ ਭਾਸ਼ਾ ਅਤੇ ਇਹ ਸਮਝਾਉਣਾ ਕਿ ਇਸ ਦੀ ਵਿਆਖਿਆ ਤੁਹਾਡੀ ਦੇਖਭਾਲ ਉੱਤੇ ਕਿਵੇਂ ਅਸਰ ਕਰ ਸਕਦੀ ਹੈ
  • ਦੇਖਭਾਲ, ਇਲਾਜ ਅਤੇ ਸਿਹਤਯਾਬੀ ਉੱਤੇ ਧਰਮ ਦਾ ਅਸਰ
  • ਸ਼ਰਮ, ਡੀਪ੍ਰੈਸ਼ਨ ਅਤੇ ਵੱਖਰੇਵੇਂ ਦੇ ਆਲੇ-ਦੁਆਲੇ ਸਭਿਆਚਾਰਕ ਕਲੰਕ
  • ਪੋਸ਼ਣ, ਖ਼ੁਰਾਕ ਅਤੇ ਹਰਬਲ ਦਵਾ-ਦਾਰੂ ਦੀ ਮਹੱਤਤਾ
  • ਦਿਮਾਗ ਦੀਆਂ ਸੱਟਾਂ ਕਿਵੇਂ ਪਰਿਵਾਰ, ਸਮਾਜਕ ਰੁਤਬੇ ਅਤੇ ਭਵਿੱਖੀ ਸੰਭਾਵਨਾਵਾਂ ਨੂੰ ਪ੍ਰਭਾਵਿਤ ਕਰਦੀਆਂ ਹਨ
  • ਇਕ ਪਰਿਵਾਰ ਦੇ ਵਿਸ਼ਵਾਸਾਂ ਅਤੇ ਕੈਨੇਡੀਅਨ ਹੇਲਥਕੇਅਰ ਸਿਸਟਮ ਵਿਚਕਾਰ ਵਿੱਥ ਭਰਣਾ

ਇਕ ਕੇਸ ਵਿਚ ਸਭਿਆਚਾਰਕ ਮੁੱਦਿਆਂ ਦੀਆਂ ਅਸਲੀ ਮਿਸਾਲਾਂ

ਕੈਰੰਜ਼ਾ ਵਿਖੇ, ਅਸੀਂ ਸਮਝਦੇ ਹਾਂ ਕਿ ਜਦੋਂ ਅੰਗਰੇਜ਼ੀ ਤੁਹਾਡੀ ਪਹਿਲੀ ਭਾਸ਼ਾ ਨਹੀਂ ਹੁੰਦੀ ਤਾਂ ਇਹ ਤੁਹਾਡੇ ਲਈ ਕਿੰਨਾਂ ਮੁਸ਼ਕਲ ਹੋ ਸਕਦਾ ਹੈ। ਸਭਿਆਚਾਰਕ ਫ਼ਰਕ ਅਕਸਰ ਤੁਹਾਡੇ ਕੇਸ ਨੂੰ ਪ੍ਰਭਾਵਿਤ ਕਰ ਸਕਦੇ ਹਨ। ਸਹੀ ਨੁਮਾਇੰਦਗੀ ਨਾਲ ਬਹੁਤ ਵੱਡਾ ਫ਼ਰਕ ਪੈ ਸਕਦਾ ਹੈ।

ਪਦ-ਅਧਿਕਾਰੀਆਂ ਦੀ ਰਾਏ

ਸਾਡੇ ਕਲਾਇੰਟਾਂ ਵਿਚੋਂ ਇਕ ਉਸ ਦੇਸ਼ ਵਿਚ ਪੈਦਾ ਹੋਇਆ ਜਿੱਥੇ ਪੁਲਿਸ ਵੱਢੀਖੋਰ ਅਤੇ ਹਿੰਸਕ ਸੀ। ਉਸਨੇ ਆਪਣੀ ਜ਼ਿੰਦਗੀ ਵਿਚ ਸ਼ੁਰੂ ਤੋਂ ਹੀ ਡਰ ਵਿਚ ਜੀਉਣਾ ਅਤੇ ਬਿਨਾਂ ਸੁਆਲ ਕੀਤੇ ਪੁਲਿਸ ਦੀ ਗੱਲ ਮੰਨਣੀ ਸਿੱਖ ਲਿੱਤੀ।

ਕੈਨੇਡਾ ਵਿਚ, ਉਸ ਦੀ ਕਾਰ ਦੁਰਘਟਨਾ ਹੋ ਗਈ ਸੀ। ਉਸਨੂੰ ਗ਼ਲਤ ਮੋਡ਼ ਕੱਟਣ ਲਈ ਉਸੇ ਸਮੇਂ ਇਕ ਟ੍ਰੈਫਿਕ ਟਿਕਟ ਜਾਰੀ ਕੀਤੀ ਗਈ ਸੀ, ਭਾਵੇਂ ਕਿ ਦੂਜੇ ਵਾਹਣ ਨੇ ਲਾਲ ਬੱਤੀ ਪਾਰ ਕੀਤੀ ਸੀ। ਅਫ਼ਸਰ ਨੇ ਉਸਨੂੰ ਟਿਕਟ ਦਾ ਭੁਗਤਾਨ ਕਰਨ ਲਈ ਕਿਹਾ, ਅਤੇ ਕਲਾਇੰਟ ਨੇ ਉਸ ਦੀ ਗੱਲ ਮੰਨੀ ਭਾਵੇ ਉਸਨੂੰ ਇਹ ਭਰੋਸਾ ਨਹੀਂ ਸੀ ਕਿ ਦੁਰਘਟਨਾ ਉਸਦੀ ਗ਼ਲਤੀ ਤੋਂ ਹੋਈ।

ਸਿੱਟੇ ਵਜੋਂ ਨੁਕਸਾਨਾਂ ਲਈ ਕੀਤੀ ਗਈ ਕਾਰਵਾਈ ਵਿਚ, ਬੀਮਾ ਵਕੀਲ ਨੇ ਬਹਿਸ ਕੀਤੀ ਕਿ ਸਾਡੇ ਕਲਾਇੰਟ ਰਾਹੀਂ ਟਿਕਟ ਦਾ ਭੁਗਤਾਨ ਕਰਨ ਦਾ ਮਤਲਬ ਇਹ ਹੈ ਕਿ ਸਾਡੇ ਕਲਾਇੰਟ ਨੇ ਗ਼ਲਤ ਮੋਡ਼ ਕੱਟਣ ਅਤੇ ਦੁਰਘਟਨਾ ਕਰਨ ਲਈ ਜ਼ਿੰਮੇਵਾਰੀ ਸਵੀਕਾਰ ਕੀਤੀ। ਕਿਉਂਕਿ ਸਾਨੂੰ ਕਲਾਇੰਟ ਦੇ ਆਪਣੇ ਦੇਸ਼ ਵਿਚ ਪੁਲਿਸ ਨਾਲ ਹੋਏ ਪਿਛਲੇ ਤਜਰਬੇ ਬਾਰੇ ਪਤਾ ਸੀ, ਅਸੀਂ ਪੁਲਿਸ ਨੂੰ ਉਸ ਦਾ ਲਿਹਾਜ਼ ਵਿਖਾਉਣ ਦੇ ਕਾਬਲ ਸੀ ਅਤੇ ਇਸ ਆਧਾਰ ਤੇ ਦਾਅਵੇ ਦਾ ਨਿਪਟਾਰਾ ਕਰਨ ਯੋਗ ਸੀ ਕਿ ਦੂਜਾ ਡਰਾਈਵਰ 100% ਦੋਸ਼ੀ ਸੀ।

ਸਪਾਇਨਲ ਕੋਰਡ ਇੰਜਰੀਜ਼

ਅਸੀਂ ਕਿਵੇਂ ਮਦਦ ਕਰ ਸਕਦੇ ਹਾਂ

ਪਰਿਵਾਰ ਅਕਸਰ ਇਸ ਗੱਲ ਰਾਹੀਂ ਹੈਰਾਨ ਅਤੇ ਹਾਵੀ ਹੁੰਦੇ ਹਨ ਕਿ ਇਕ ਗੰਭੀਰ ਸੱਟ ਉੰਨ੍ਹਾਂ ਦੀਆਂ ਜ਼ਿੰਦਗੀਆਂ ਅਤੇ ਵਿੱਤੀ ਸਥਿਤੀ ਤੇ ਕਿਵੇਂ ਅਸਰ ਕਰ ਸਕਦੀ ਹੈ। ਇਕ ਤਜਰਬੇਕਾਰ ਨਿਜੀ ਸੱਟ ਵਕੀਲ ਤੁਹਾਨੂੰ ਆਪਣੀ ਵਰਤਮਾਨ ਸਥਿਤੀ ਬੇਹਤਰ ਸਮਝਣ ਅਤੇ ਆਪਣੇ ਕਨੂੰਨੀ ਅਧਿਕਾਰ ਸਮਝਾਉਣ ਵਿਚ ਤੁਹਾਡੀ ਮਦਦ ਕਰ ਸਕਦਾ ਹੈ।

ਕੈਰੰਜ਼ਾ ਵਿਖੇ, ਸਾਡਾ ਦਖਲ ਉਦੋਂ ਤੋਂ ਸ਼ੁਰੂ ਹੁੰਦਾ ਹੈ ਜਦੋਂ ਅਸੀਂ ਤੁਹਾਨੂੰ ਮਿਲਦੇ ਹਾਂ। ਹਰ ਗੱਲਬਾਤ ਦੁਆਰਾ, ਅਸੀਂ ਤੁਹਾਨੂੰ ਅਰਾਮਦੇਹ, ਸੁਰੱਖਿਅਤ ਅਤੇ ਸਮਰਥਤ ਮਹਿਸੂਸ ਕਰਾਉਣ ਲਈ ਆਪਣੀ ਕਾਬਲਿਅਤ ਮੁਤਾਬਕ ਸਰਬੋਤਮ ਕੋਸ਼ਿਸ਼ ਕਰਦੇ ਹਾਂ।

ਇਸ ਲਈ, ਅਸੀਂ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਕਿ ਅਸੀਂ ਤੁਹਾਡੀਆਂ ਅਤੇ ਤੁਹਾਡੇ ਪਰਿਵਾਰ ਦੀਆਂ ਲੋਡ਼ਾਂ ਪੂਰੀਆਂ ਕਰਨ ਲਈ ਤੁਹਾਨੂੰ ਲਗਾਤਾਰ ਮਿਲਦੇ ਰਹੀਏ, ਕੈਰੇਂਜ਼ਾ ਕੈਨੇਡਾ ਵਿਚ ਨਿਜੀ ਸੱਟ ਕਨੂੰਨ ਦੀ ਸਿਰਫ ਇੱਕ ISO ਪ੍ਰਮਾਣਿਤ ਫਰਮ ਬਣ ਗਈ ਹੈ।

ਇਹ ISO ਪ੍ਰਮਾਣੀਕਰਣ ਯਕੀਨੀ ਬਣਾਉਂਦਾ ਹੈ ਕਿ ਸਾਡੀ ਫਰਮ ਕਲਾਇੰਟ ਸੇਵਾ ਦੀ ਉੱਚਤਮ ਕੋਟੀ ਤੇ ਸਥਿਤ ਹੈ, ਕਿ ਅਸੀਂ ਲਗਾਤਾਰ ਆਪਣਾ ਸੰਚਾਰ, ਆਪਣੀ ਸਿਖਲਾਈ ਅਤੇ ਆਪਣੀਆਂ ਕਾਰਜਵਿਧੀਆਂ ਸੁਧਾਰਾਂਗੇ। ਅਸੀਂ ਇਹ ਕੀਤਾ, ਕਿਉਂਕਿ ਜੋ ਵੀ ਅਸੀਂ ਕਰਦੇ ਹਾਂ, ਤੁਹਾਡੇ ਤੇ ਫੋਕਸ ਕਰ ਕੇ ਕਰਦੇ ਹਾਂ। ਅਸੀਂ ਇਹ ਕੀਤਾ, ਕਿਉਂਕਿ ਤੁਸੀਂ ਖਾਸ ਹੋ।

ਕੈਰੰਜ਼ਾ ਵਿਖੇ, ਸਾਡਾ ਕੰਮ ਮੁਕੱਦਮੇ ਰਾਹੀਂ ਤੁਹਾਡੀ ਮਦਦ ਕਰਨ ਤੋਂ ਬਹੁਤ ਵੱਧ ਹੈ; ਇਹ ਯਕੀਨੀ ਬਣਾਉਣਾ ਵੀ ਸਾਡੀ ਜ਼ਿੰਮੇਵਾਰੀ ਹੈ ਕਿ ਤੁਹਾਡੇ ਕੋਲ ਆਪਣੇ ਪੁਨਰਵਾਸ ਲਈ ਸਹੀ ਸਰੋਤ ਹਨ। ਤੁਹਾਡੀਆਂ ਮੈਡੀਕਲ ਅਤੇ ਪੁਨਰਵਾਸ ਟੀਮਾਂ ਤੁਹਾਨੂੰ ਰਿਕਵਰ ਕਰਨ ਵਿਚ ਮਦਦ ਸਖ਼ਤ ਮੇਹਨਤ ਕਰਦੀਆਂ ਹਨ। ਉਹ ਤੁਹਾਡੀਆਂ ਸਰੀਰਕ, ਭਾਵਾਤਮਕ, ਮਾਨਸਿਕ ਅਤੇ ਸਮਾਜਕ ਲੋਡ਼ਾਂ ਦੀ ਵਿਆਖਿਆ ਕਰਨਗੀਆਂ। ਅਸੀਂ ਉੰਨ੍ਹਾਂ ਨਾਲ ਨਜ਼ਦੀਕੀ ਨਾਲ ਕੰਮ ਕਰਾਂਗੇ, ਇਸ ਲਈ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਪੁਨਰਵਾਸ ਇਲਾਜਾਂ ਅਤੇ ਸਹਾਇਕ ਤਰਕੀਬਾਂ ਦੇ ਵਾਧੂ ਖਰਚਿਆਂ ਬਾਰੇ ਚਿੰਤਾ ਕਰਨ ਦੀ ਲੋਡ਼ ਨਹੀਂ ਹੁੰਦੀ।

ਤੁਸੀਂ ਆਪਣਾ ਧਿਆਨ ਰੱਖੋ।

ਬਾਕੀ ਗੱਲਾਂ ਦਾ ਧਿਆਨ ਅਸੀਂ ਰੱਖਾਂਗੇ।

ਸਪਾਇਨਲ ਕੋਰਡ ਇੰਜਰੀਜ਼

ਤੁਹਾਡੇ ਹੱਕ

ਜੇ ਤੁਸੀਂ ਵਾਹਣ ਦੀ ਦੁਰਘਟਨਾ ਵਿਚ ਸ਼ਾਮਿਲ ਹੋ, ਇੱਥੇ ਮਦਦ ਉਪਲਬਧ ਹੈ।

ਤੁਸੀਂ ਹੱਕਦਾਰ ਹੋ:

ਦੁਰਘਟਨਾ ਫਾਇਦਿਆਂ ਲਈ

ਭਾਵੇਂ ਦੁਰਘਟਨਾ ਲਈ ਤੁਸੀਂ ਦੋਸ਼ੀ ਸੀ ਜਾਂ ਨਹੀਂ ਸੀ, ਸਾਰੀਆਂ ਓਨਟਾਰੀਓ ਆਟੋ ਬੀਮਾ ਪਾਲਿਸੀਆਂ ਸਟੇਟੂਅਰੀ ਐਕਸੀਡੈਂਟ ਬੈਨੀਫਿਟਸ ਸਕੇਡੀਊਲ (SABS) ਵਿਚ ਉਲੀਕੇ ਗਏ ਲਾਜ਼ਮੀ ਫਾਇਦੇ ਪ੍ਰਦਾਨ ਕਰਨਗੀਆਂ।

ਹੋ ਸਕਦਾ ਹੈ ਕਿ ਤੁਹਾਡਾ ਪਰਿਵਾਰ ਅਤੇ ਆਸ਼ਰਿਤ ਕੁਝ ਫਾਇਦਿਆਂ ਦੇ ਹੱਕਦਾਰ ਹੋਣ ਭਾਵੇਂ ਉਹ ਦੁਰਘਟਨਾ ਵਿਚ ਸ਼ਾਮਿਲ ਨਹੀਂ ਸਨ। ਦੁਰਘਟਨਾ ਫਾਇਦਿਆਂ ਦਾ ਦਾਅਵਾ ਕੀਤਾ ਜਾ ਸਕਦਾ ਹੈ ਇਸ ਤੋਂ ਕੋਈ ਫਰਕ ਨਹੀਂ ਪੈਂਦਾ ਕਿ ਇਸ ਦੇਸ਼ ਵਿਚ ਤੁਹਾਡਾ ਕਨੂੰਨੀ ਨਿਵਾਸ ਰੁਤਬਾ ਕੀ ਹੈ।

ਅਪੰਗਤਾ ਬੀਮਾ

ਤੁਹਾਡੀ ਨੌਕਰੀ ਜਾਂ ਇਕ ਪ੍ਰਾਈਵੇਟ ਪਾਲਿਸੀ ਤੋਂ ਉਪਲਬਧ ਅਲਪ-ਕਾਲੀਨ ਅਪੰਗਤਾ ਜਾਂ ਚਿਰਕਾਲਿਕ ਫਾਇਦਿਆਂ ਲਈ ਤੁਰੰਤ ਆਵੇਦਨ ਦੇਣਾ ਚਾਹੀਦਾ ਹੈ। ਇਹ ਫਾਇਦੇ ਹਮੇਸ਼ਾ ਪ੍ਰਮੁੱਖ ਹੁੰਦੇ ਹਨ। ਤੁਹਾਡੀ ਕਾਰ ਦਾ ਬੀਮਾ ਸਿਰਫ ਉਹੀ ਕਵਰ ਕਰੇਗਾ ਜੋ ਤੁਹਾਡੀ ਨਿਜੀ ਅੰਗਹੀਣਤਾ ਪਾਲਿਸੀ ਕਵਰ ਨਹੀਂ ਕਰੇਗੀ।

ਦੋਸ਼-ਆਧਾਰਤ ਮੁਕੱਦਮੇ ਦਾ ਦਾਅਵਾ

ਐਕਸੀਡੈਂਟ ਬੈਨੀਫਿਟ ਦਾਅਵੇ ਤੋਂ ਇਲਾਵਾ, ਤੁਸੀਂ ਦੋਸ਼ਆਧਾਰਤ ਦੁਰਘਟਨਾ ਲਈ ਜ਼ਿੰਮੇਵਾਰ ਵਿਅਕਤੀ ਤੇ ਵੀ ਮੁਕੱਦਮਾ ਚਲਾ ਸਕਦੇ ਹੋ।

ਇਸ ਕਿਸਮ ਦਾ ਦਾਅਵਾ, ਜਿਸਨੂੰ ਸਮਾਜੀ ਅਪਰਾਧ ਕਿਹਾ ਜਾਂਦਾ ਹੈ, ਹੇਠ ਲਿਖੇ ਮੁਆਵਜ਼ੇ ਦੀ ਭਾਲ ਕਰਦਾ ਹੈ:

  • ਦੁਖ ਅਤੇ ਦਰਦ ਲਈ
  • ਆਰਥਿਕ ਨੁਕਸਾਨਾਂ ਲਈ (ਮਿਸਾਲ ਵਜੋਂ, ਮੌਜੂਦਾ ਅਤੇ ਭਵਿੱਖੀ ਆਮਦਨੀ ਨੁਕਸਾਨ)
  • ਕਮਾਈ ਕਰਨ ਦੀ ਯੋਗਤਾ ਦਾ ਨੁਕਸਾਨ
  • ਭਵਿੱਖੀ ਮੈਡੀਕਲ ਇਲਾਜ ਅਤੇ ਦੇਖਭਾਲ ਲਈ ਲਾਗਤ
  • ਭਵਿੱਖੀ ਸੇਵਾਦਾਰ ਦੇਖਭਾਲ ਦੀ ਲਾਗਤ
  • ਘਰ ਦੀ ਦੇਖਭਾਲ ਅਤੇ ਦੇਖਭਾਲ ਕਰਨ ਦੀਆਂ ਲੋਡ਼ਾਂ ਦੀ ਲਾਗਤ
  • ਜੇਬ ਲਾਗਤਾਂ
  • ਪਰਿਵਾਰ ਦੀ ਸਾਂਝੀ ਆਮਦਨੀ ਦਾ ਨੁਕਸਾਨ
  • ਤੁਹਾਡੇ ਨਜ਼ਦੀਕੀ ਪਰਿਵਾਰ ਰਾਹੀਂ ਦੇਖਭਾਲ, ਅਗਵਾਈ ਅਤੇ ਸੰਗ ਦਾ ਨੁਕਸਾਨ
  • ਤੁਹਾਡੇ ਪਰਿਵਾਰ ਨੂੰ ਹੋਏ ਦੁਰਘਟਨਾ ਕਾਰਣ ਵਾਪਰੇ ਪਰਿਵਾਰਕ ਸਦੱਸਾਂ ਨੂੰ ਆਰਥਿਕ ਨੁਕਸਾਨ

ਇਕ ਵਾਰ ਅਸੀਂ ਤੁਹਾਡੇ ਕੇਸ ਦੇ ਵਿਸਤਾਰ ਦੀ ਮੁੱਖ ਸਮਝ ਪ੍ਰਾਪਤ ਕਰ ਲਈਏ, ਅਸੀਂ ਤੁਹਾਨੂੰ ਅੰਦਾਜ਼ਾ ਦੇ ਸਕਦੇ ਹਾਂ ਕਿ ਤੁਸੀਂ ਕਿੰਨ੍ਹੀ ਰਕਮ ਰਿਕਵਰ ਕਰਨ ਦੀ ਆਸ ਕਰ ਸਕਦੇ ਹੋ। ਅਸੀਂ ਤੁਹਾਡੇ ਲਈ ਉਪਲਬਧ ਮੁਆਵਜ਼ੇ ਦੇ ਹਰ ਸਾਧਨ ਨੂੰ ਵੇਖਦੇ ਹਾਂ। ਅਸੀਂ ਜਾਣਦੇ ਹਾਂ ਕਿ ਰਿਕਵਰ ਹੋਇਆ ਹਰ ਡਾਲਰ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਕਿੰਨ੍ਹਾ ਜ਼ਰੂਰੀ ਹੈ।

1 ਸਤੰਬਰ, 2010 ਤੋਂ ਸਟੇਟੂਅਰੀ ਐਕਸੀਡੈਂਟ ਬੈਨੀਫਿਟਸ ਸਕੇਡੀਊਲ ਵਿਚ ਕੀਤੀਆਂ ਗਈਆਂ ਮਹੱਤਵਪੂਰਨ ਤਬਦੀਲੀਆਂ ਨਾਲ, ਇਹ ਜ਼ਰੂਰੀ ਫਰਜ ਹੈ ਕਿ ਤੁਸੀਂ ਇਹ ਪਤਾ ਲਗਾਉਣ ਲਈ ਕਿ ਤੁਹਾਡੇ ਕੀ ਅਧਿਕਾਰ ਹੋ ਸਕਦੇ ਹਨ, ਇਕ ਵਕੀਲ ਨਾਲ ਸਲਾਹ ਕਰੋ। ਜੋ ਅਧਿਕਾਰ ਤੁਹਾਡੇ ਹੋ ਸਕਦੇ ਹਨ, ਉਸ ਦਾ ਪ੍ਰਿੰਟ ਕੀਤਾ ਜਾ ਸਕਣ ਵਾਲਾ ਸਾਰ ਪ੍ਰਾਪਤ ਕਰਨ ਲਈ , ਇੱਖੇ ਕਲਿੱਕ ਕਰੋ

ਸਪਾਇਨਲ ਕੋਰਡ ਇੰਜਰੀਜ਼

ਸਮੇਂ ਦੀਆਂ ਸੀਮਾਵਾਂ

ਬੀਮਾ ਕੰਪਨੀ ਆਮ ਤੌਰ ਤੇ ਕਿਸੇ ਇਲਾਜ ਜਾਂ ਖਰਚੇ ਦਾ ਭੁਗਤਾਨ ਸਿਰਫ ਉਦੋਂ ਕਰੇਗੀ ਜਦੋ ਤੁਸੀਂ ਉਸ ਫਾਇਦੇ ਲਈ ਆਵੇਦਨ-ਪੱਤਰ ਦੇ ਚੁੱਕੇ ਹੋ, ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਉੰਨ੍ਹਾਂ ਸਾਰੇ ਫਾਇਦਿਆਂ ਲਈ ਛੇਤੀ ਤੋਂ ਛੇਤੀ ਆਵੇਦਨ-ਪੱਤਰ ਦਿਓ ਜਿੰਨ੍ਹਾਂ ਦੀ ਤੁਹਾਨੂੰ ਲੋਡ਼ ਹੋਵੇਗੀ। ਸਮੇਂ ਦੀਆਂ ਸਖ਼ਤ ਸੀਮਾਵਾਂ ਲਾਗੂ ਹੁੰਦੀਆਂ ਹਨ। ਅਸੀਂ ਤੁਹਾਡੇ ਲਈ ਸਮੇਂ ਦੀਆਂ ਇਹ ਸੀਮਾਵਾਂ ਪੂਰੀਆਂ ਕਰਾਂਗੇ, ਇਸ ਤਰ੍ਹਾਂ ਤੁਸੀਂ ਆਪਣੀ ਰਿਕਵਰੀ ਤੇ ਫੋਕਸ ਕਰ ਸਕਦੇ ਹੋ।

ਯਾਦ ਰੱਖਣ ਲਈ ਕੁਝ ਜ਼ਰੂਰੀ ਸੀਮਾਵਾਂ:

7 ਦਿਨ – ਤੁਹਾਨੂੰ ਐਕਸੀਡੈਂਟ ਬੈਨੀਫਿਟ ਬੀਮਾ ਕੰਪਨੀ ਨੂੰ ਦੁਰਘਟਨਾ ਅਤੇ ਕਿ ਤੁਸੀਂ ਜਖ਼ਮੀ ਹੋਏ ਸੀ ਬਾਰੇ ਲਾਜ਼ਮੀ ਤੌਰ ਤੇ ਸੂਚਿਤ ਕਰਨਾ ਚਾਹੀਦਾ ਹੈ।

30 ਦਿਨ – ਤੁਹਾਨੂੰ ਬੀਮਾ ਕੰਪਨੀ ਰਾਹੀਂ ਐਕਸੀਡੈਂਟ ਬੈਨੀਫਿਟ ਆਵੇਦਨ-ਪੱਤਰ ਪ੍ਰਦਾਨ ਕੀਤੇ ਜਾਣ ਦੇ 30 ਦਿਨਾਂ ਅੰਦਰ ਇਸ ਨੂੰ ਲਾਜ਼ਮੀ ਤੌਰ ਤੇ ਭਰਣਾ ਅਤੇ ਭੇਜਣਾ ਚਾਹੀਦਾ ਹੈ। ਜੇ ਤੁਸੀਂ ਵੱਧ ਸਮਾਂ ਲੈਂਦੇ ਹੋ, ਬੀਮਾ ਕੰਪਨੀ ਤੁਹਾਡੇ ਫਾਇਦੇ 45 ਦਿਨਾਂ ਤੱਕ ਟਾਲ ਸਕਦੀ ਹੈ ਅਤੇ ਸਾਰੇ ਦੇ ਸਾਰੇ ਫਾਇਦਿਆਂ ਦਾ ਭੁਗਤਾਨ ਕਰਨ ਤੋਂ ਮਨਾਂ ਕਰ ਸਕਦੀ ਹੈ।

120 ਦਿਨ – ਤੁਹਾਨੂੰ ਦੋਸ਼ੀ ਧਿਰਾਂ ਤੇ ਮੁਕੱਦਮਾ ਕਰਨ ਦੀ ਆਪਣੀ ਇੱਛਾ ਦਾ ਲਿਖਤ ਨੋਟਿਸ ਦੇਣ ਦੀ ਲੋਡ਼ ਹੁੰਦੀ ਹੈ।

2 ਸਾਲ – ਦੋਸ਼ੀ ਡਰਾਈਵਰ ਜਾਂ ਆਪਣੀ ਖੁਦ ਦੀ ਬੀਮਾ ਕੰਪਨੀ ਦੇ ਖਿਲਾਫ ਮੁਕੱਦਮਾ ਸ਼ੁਰੂ ਕਰਨ ਲਈ ਜੇ ਤੁਹਾਡੇ ਫਾਇਦੇ ਨਾਮਨਜ਼ੂਰ ਹੋਏ ਹਨ।

ਤੁਹਾਨੂੰ ਲਾਜ਼ਮੀ ਤੌਰ ਤੇ ਸਾਰੀ ਜਾਣਕਾਰੀ ਬੀਮਾ ਕੰਪਨੀ ਨੂੰ ਦੇਣੀ ਚਾਹੀਦੀ ਹੈ ਜਿਸ ਦੀ ਲੋਡ਼ ਇਸ ਨੂੰ ਤੁਹਾਡੇ ਅਧਿਕਾਰਾਂ ਦਾ ਨਿਰਧਾਰਨ ਕਰਨ ਲਈ ਹੈ। ਜਦੋਂ ਇਹ ਅਜਿਹੀ ਜਾਣਕਾਰੀ ਪ੍ਰਦਾਨ ਦੀ ਬੇਨਤੀ ਕਰਦੀ ਹੈ ਤਾਂ ਤੁਹਾਡੇ ਕੋਲ ਪ੍ਰਦਾਨ ਕਰਨ ਦੇ 10 ਵਪਾਰਕ ਦਿਨ ਹੁੰਦੇ ਹਨ ਨਹੀਂ ਤਾਂ ਇਹ ਤੁਹਾਡੇ ਫਾਇਦੇ ਰੋਕ ਸਕਦੀ ਜਾਂ ਨਾਮਨਜ਼ੂਰ ਕਰ ਸਕਦੀ ਹੈ।

ਸਪਾਇਨਲ ਕੋਰਡ ਇੰਜਰੀਜ਼

ਬੇਦਾਅਵਾ

ਇਹ ਵੈਬਸਾਇਟ ਜਖ਼ਮੀ ਲੋਕਾਂ ਅਤੇ ਉੰਨ੍ਹਾਂ ਦੇ ਪਰਿਵਾਰਾਂ ਲਈ ਇਕ ਆਮ ਹਵਾਲੇ ਵਜੋਂ ਉਦੇਸ਼ ਰੱਖਦੀ ਹੈ। ਇਸ ਮੈਨੂਅਲ ਵਿਚ ਸ਼ਾਮਿਲ ਮੈਡੀਕਲ ਅਤੇ ਕਨੂੰਨੀ ਜਾਣਕਾਰੀ ਦਾ ਉਦੇਸ਼ ਕਨੂੰਨੀ ਜਾਂ ਮੈਡੀਕਲ ਸਲਾਹ ਪ੍ਰਦਾਨ ਕਰਨਾ ਨਹੀਂ ਹੈ। ਇਸ ਵੈਬਸਾਇਟ ਦੀ ਸਾਸੱਗਰੀ ਸਿਰਫ ਜਾਣਕਾਰੀ ਅਤੇ ਸਿੱਖਿਆ ਸੰਬੰਧੀ ਉਦੇਸ਼ਾਂ ਲਈ ਹੈ ਅਤੇ ਇਹ ਕਿਸੇ ਕਨੂੰਨੀ ਅਤੇ/ਜਾਂ ਸਿਹਤ ਦੇਖਭਾਲ ਪੇਸ਼ਾਵਰ ਦੇ ਪੇਸ਼ਾਵਰ ਨਿਰਣੇ ਲਈ ਪ੍ਰਤੀਸਥਾਪੀ ਹੋਣ ਵਜੋਂ ਨੀਯਤ ਨਹੀਂ ਹੈ, ਅਤੇ ਤੁਹਾਨੂੰ ਇਸ ਵੈਬਸਾਇਟ ਤੇ ਕਨੂੰਨੀ ਜਾਂ ਮੈਡੀਕਲ ਸਲਾਹ ਲਈ ਦਿੱਤੀ ਗਈ ਕਿਸੀ ਸਾਮੱਗਰੀ ਜਾਂ ਬਿਆਨਾਂ ਤੇ ਭਰੋਸਾ ਨਹੀਂ ਕਰਨਾ ਚਾਹੀਦਾ। ਇਹ ਬੀਨੈਕਾਰ-ਕਲਾਇੰਟ ਦਾ ਰਿਸ਼ਤਾ ਬਣਾਉਣ ਲਈ ਨੀਯਤ ਨਹੀਂ ਹੈ। ਇਹ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਆਪਣੀ ਸਿਹਤ ਜਾਂ ਸਿਫਾਰਿਸ਼ ਕੀਤੇ ਇਲਾਜ ਬਾਰੇ ਕੋਈ ਨਿਰਣੇ ਲੈਣ ਤੋਂ ਪਹਿਲਾਂ ਆਪਣੇ ਡਾਕਟਰ ਜਾਂ ਸਿਹਤ ਦੇਖਭਾਲ ਪੇਸ਼ਾਵਰ ਨਾਲ ਤੁਸੀਂ ਕਿਸੇ ਵੀ ਜਾਣਕਾਰੀ ਦੀ ਧਿਆਨ ਨਾਲ ਸਮੀਖਿਆ ਕਰ ਲਓ। ਜਦਕਿ ਇਸ ਵੈਬਸਾਇਟ ਤੇ ਜਾਣਕਾਰੀ ਦੀ ਦਰੁਸਤੀ ਨੂੰ ਯਕੀਨੀ ਬਣਾਉਣ ਲਈ ਜਾਇਜ਼ ਜਤਨ ਕੀਤੇ ਗਏ ਹਨ, ਸਾਡੀ ਫਰਮ ਜਾਣਕਾਰੀ ਦੀ ਦਰੁਸਤੀ ਜਾਂ ਪੂਰਨਤਾ ਬਾਰੇ ਕੋਈ ਸਪਸ਼ਟ ਜਾਂ ਅਸਪਸ਼ਟ ਨੁਮਾਇੰਦਗੀਆਂ ਜਾਂ ਵਰੰਟੀਆਂ ਨਹੀਂ ਦੇ ਸਕਦੀ। ਹਰ ਵਿਅਕਤੀ ਦੀਆਂ ਕਨੂੰਨੀ ਲੋਡ਼ਾਂ ਨਵੇਕਲੀਆਂ ਹੁੰਦੀਆਂ ਹਨ, ਅਤੇ ਹੋ ਸਕਦਾ ਹੈ ਕਿ ਇਹ ਸਾਮੱਗਰੀਆਂ ਤੁਹਾਡੀ ਕਨੂੰਨੀ ਸਥਿਤੀ ਤੇ ਲਾਗੂ ਨਾ ਹੋਣ। ਆਪਣੇ ਵਿਸ਼ੇਸ਼ ਨਿਜੀ ਸੱਟ ਮਾਮਲੇ ਤੇ ਸਲਾਹ ਲੈਣ ਲਈ ਕਿਰਪਾ ਕਰਕੇ ਓਨਟਾਰੀਓ ਦੇ ਨਿਜੀ ਸੱਟ ਵਕੀਲ ਨਾਲ ਸੰਪਰਕ ਕਰੋ।