ISO ਪ-ਰਮ-ਣ-ਕਰਨ

ਹਰ ਗੱਲਬਾਤ ਦੁਆਰਾ, ਅਸੀਂ ਤੁਹਾਨੂੰ ਅਰਾਮਦੇਹ, ਸੁਰੱਖਿਅਤ ਅਤੇ ਸਮਰਥਤ ਮਹਿਸੂਸ ਕਰਾਉਣ ਲਈ ਆਪਣੀ ਕਾਬਲਿਅਤ ਮੁਤਾਬਕ ਸਰਬੋਤਮ ਕੋਸ਼ਿਸ਼ ਕਰਦੇ ਹਾਂ।

ਇਸਲਈ, ਅਸੀਂ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਕਿ ਅਸੀਂ ਤੁਹਾਡੀਆਂ ਅਤੇ ਤੁਹਾਡੇ ਪਰਿਵਾਰ ਦੀਆਂ ਲੋਡ਼ਾਂ ਪੂਰੀਆਂ ਕਰਨ ਲਈ ਤੁਹਾਨੂੰ ਲਗਾਤਾਰ ਮਿਲਦੇ ਰਹੀਏ, ਕੈਰੇਂਜ਼ਾ ਕੈਨੇਡਾ ਵਿਚ ਨਿਜੀ ਸੱਟ ਕਨੂੰਨ ਦੀ ਸਿਰਫ ਇਕ ISO 9001:2008 ਪ੍ਰਮਾਣਿਤ ਫਰਮ ਬਣ ਗਈ ਹੈ।

ਅਸੀਂ ਇਹ ਕੀਤਾ, ਕਿਉਂਕਿ ਜੋ ਵੀ ਅਸੀਂ ਕਰਦੇ ਹਾਂ, ਤੁਹਾਡੇ ਤੇ ਫੋਕਸ ਕਰ ਕੇ ਕਰਦੇ ਹਾਂ। ਅਸੀਂ ਇਹ ਕੀਤਾ, ਕਿਉਂਕਿ ਤੁਸੀਂ ਖਾਸ ਹੋ।

ਇਹ ISO 9001:2008 ਪ੍ਰਮਾਣੀਕਰਣ ਯਕੀਨੀ ਬਣਾਉਂਦਾ ਹੈ ਕਿ ਸਾਡੀ ਫਰਮ ਕਲਾਇੰਟ ਸੇਵਾ ਦੀ ਉੱਚਤਮ ਕੋਟੀ ਤੇ ਸਥਿਤ ਹੈ, ਕਿ ਅਸੀਂ ਲਗਤਾਰ ਆਪਣਾ ਸੰਚਾਰ, ਆਪਣੀ ਸਿਖਲਾਈ ਅਤੇ ਆਪਣੀਆਂ ਕਾਰਜਵਿਧੀਆਂ ਲਗਾਤਾਰ ਸੁਧਾਰਦੇ ਹਾਂ। ਅਸੀਂ ਜੋ ਵੀ ਕਰਦੇ ਹਾਂ ਅਤੇ ਜਿੰਨ੍ਹੀ ਚੰਗੀ ਤਰ੍ਹਾਂ ਕਰਦੇ ਹਾਂ, ਉਸਦੀ ਲਗਾਤਾਰ ਸਮੀਖਿਆ ਕਰ ਰਹੇ ਹਾਂ, ਅਤੇ ਆਪਣੀਆਂ ਸੇਵਾਵਾਂ ਨੂੰ ਲਗਾਤਾਰ ਸੁਧਾਰਨਾ ਸਾਡੀ ਸਫ਼ਲਤਾ ਦਾ ਆਧਾਰ ਹੈ।

ਇਸ ਦੇ ਹਿੱਸੇ ਵਜੋਂ, ਅਸੀਂ ਪ੍ਰਣ ਕਰਦੇ ਹਾਂ:

  • ਆਪਣੇ ਕਲਾਇੰਟਾਂ ਨੂੰ ਸੱਚਾਈ ਅਤੇ ਸਮਝਦਾਰੀ ਨਾਲ ਪੇਸ਼ਾਵਰ, ਜਾਣਕਾਰ ਕਨੂੰਨੀ ਨੁਮਾਇੰਦਗੀ ਅਤੇ ਉਤਸ਼ਾਹੀ ਵਕਾਲਤ ਪ੍ਰਦਾਨ ਕਰਨ ਲਈ;
  • ਮੁੱਢਲੇ ਸੰਪਰਕ ਤੋਂ ਲੈ ਕੇ ਫ਼ਾਇਲ ਬੰਦ ਹੋਣ ਤੱਕ ਆਪਣੇ ਕਲਾਇੰਟਾਂ ਦੀਆਂ ਕਨੂੰਨੀ ਲੋਡ਼ਾਂ ਅਤੇ ਅਪੇਖਿਆਵਾਂ ਨੂੰ ਪੂਰਾ ਕਰਨ ਲਈ;
  • ਪ੍ਰਦਾਨ ਕਰੋ ਸਭਿਆਚਾਰਕ ਤੌਰ ਤੇ ਸੰਵੇਦੀ ਅਤੇ ਭਾਸ਼ਾਈ ਤੌਰ ਤੇ ਢੁੱਕਵੀਆਂ ਸੇਵਾਵਾਂ ਜੋ ਸਾਨੂੰ ਆਪਣੇ ਪ੍ਰਤੀਯੋਗੀਆਂ ਤੋਂ ਵੱਖ ਕਰਦੀਆਂ ਹਨ;
  • ਇਕ ਚੰਗੀ ਕੁਆਲਿਟੀ ਦੀ ਪ੍ਰਬੰਧਨ ਪ੍ਰਣਾਲੀ ਕਾਇਮ ਕਰਨ ਲਈ;
  • ਉੰਨ੍ਹਾਂ ਲੋਕਾਂ ਨੂੰ ਸੁਰੱਖਿਅਤ, ਚੋਖਾ ਰੁਜ਼ਗਾਰ ਪ੍ਰਦਾਨ ਕਰਨ ਲਈ ਜੋ ਫਰਮ ਦੇ ਟੀਚੇ ਸਾਂਝੇ ਕਰਦੇ ਹਨ;
  • ਫਰਮ ਦੇ ਅੰਦਰ ਸੰਚਾਰ, ਕਰਮਚਾਰੀ ਦਾ ਉੱਦਮ, ਸਿਖਲਾਈ, ਨਿਪੁੰਨਤਾ ਦਾ ਵਿਕਾਸ ਅਤੇ ਸ਼ਕਤੀ ਨੂੰ ਵਧਾਵਾ ਦੇਣ ਲਈ;
  • ਅੰਗਹੀਣਤਾ, ਜਾਤ, ਲਿੰਗ, ਆਰਥਿਕ ਸਥਿਤੀ, ਅਤੇ ਸਮਾਨ ਪੱਖਪਾਤੀ ਆਧਾਰਾਂ ਰਾਹੀਂ ਅਧਿਕਾਰਾਂ ਤੋਂ ਵਾਂਝੇ ਕੀਤੇ ਗਏ ਸਮੂਹਾਂ ਰਾਹੀਂ ਆਪਣੇ ਸਮੂਦਾਇਆਂ ਅਤੇ ਵਕਾਲਤ ਜਤਨਾਂ ਵੱਲ ਯੋਗਦਾਨ ਦੇਣ ਲਈ।

ਸਾਡੀ ਸਫ਼ਲਤਾ ਦੀ ਮਿਣਤੀ ਸਾਡੇ ਕਲਾਇੰਟ ਦੀ ਸੰਤੁਸ਼ਟੀ ਅਤੇ ਕਨੂੰਨੀ ਸੇਵਾਵਾਂ ਦੀ ਸਾਡੀ ਵਿਵਸਥਾ ਅੰਦਰ ਦੱਸੀਆਂ ਗਈਆਂ ਸੰਸਥਾਵਾਂ ਜੋ ਲਗਾਤਾਰ ਸਾਡੀਆਂ ਅਪੇਖਿਆਵਾਂ ਪੂਰੀਆਂ ਕਰਦੀਆਂ ਹਨ, ਇੰਨ੍ਹਾਂ ਰਾਹੀਂ ਕੀਤੀ ਜਾਂਦੀ ਹੈ।